ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਬ ਦੀ ਚਟਨੀ ਇੱਕ ਕਿਸਮ ਦੀ ਭਾਰਤੀ ਚਟਨੀ ਹੈ ਜਿਸਨੂੰ ਕੱਚੇ ਅੰਬ ਦੇ ਨਾਲ ਬਣਾਇਆ ਜਾਂਦਾ ਹੈ।[1][2] ਪੱਕੇ ਅੰਬ ਮਿੱਠੇ ਹੁੰਦੇ ਹੰਨ ਅਤੇ ਇੰਨਾ ਨੂੰ ਚਟਨੀ ਬਣਾਉਣ ਲਈ ਨਹੀਂ ਵਰਤਿਆ ਜਾਂਦਾ ਬਲਕਿ ਕੱਚੇ ਖਾਇਆ ਜਾਂਦਾ ਹੈ।[3][4] ਹਰੇ ਅੰਬ ਕੱਚੇ ਹੋਣ ਕਰਕੇ ਸਖਤ ਅਤੇ ਖੱਟੇ ਹੁੰਦੇ ਹੰਨ, ਜਿਸ ਕਾਰਣ ਇੰਨਾਂ ਦੀ ਚਟਨੀ ਬਣਾਈ ਜਾਂਦੀ ਹੈ। ਅੰਬ ਦੀ ਚਟਨੀ ਦਾ ਸੁਆਦ ਖੱਟਾ ਅਤੇ ਸਲੂਣਾ ਹੁੰਦਾ ਹੈ। ਅੰਬ ਨੂੰ ਛਿੱਲਕੇ ਲੂਣ ਅਤੇ ਹਲਦੀ ਅਤੇ ਬਾਕੀ ਮਸਲਿਆਂ ਪਾਕੇ ਤੇਲ ਵਿੱਚ ਉਸਦੇ ਨਰਮ ਹੋਣ ਤੱਕ ਪਕਾਇਆ ਜਾਂਦਾ ਹੈ।[5]
- ਇੱਕ ਕਿਲੋ ਅੰਬ
- ਅੱਧਾ ਕਿਲੋ ਚੀਨੀ ਜਾਂ ਗੁੜ
- ਲੂਣ
- ਪਿਸੀ ਜੋਈ ਕਾਲੀ ਮਿਰਚ
- ਸੌਂਫ
- ਇੱਕ ਕਿਲੋ ਅੰਬ ਨੂੰ ਛਿੱਲ ਕੇ, ਗਰੇਟ ਕਰ ਲਵੋ ਅਤੇ ਅੱਧਾ ਕਿਲੋ ਚੀਨੀ ਜਾਂ ਗੁੜ ਅਤੇ ਦੋ ਚਮਚ ਲੂਣ ਪਾਕੇ ਉਸਨੂੰ ਮਿਲਾ ਲਵੋ।
- ਇਸਨੂੰ ਪੂਰੀ ਰਾਤ ਬਾਹਰ ਰੱਖਕੇ, ਇਸਨੂੰ ਆਂਚ ਤੇ ਪਕਾਓ, ਜੱਦ ਤਕ ਇਸਦਾ ਰੰਗ ਭੂਰਾ ਹੋ ਜਾਵੇ ਅਤੇ ਪਾਣੀ ਸੁੱਕ ਜਾਵੇ।
- ਇਸ ਵਿੱਚ ਅੱਧਾ ਚਮਚ ਕਾਲੀ ਮਿਰਚ ਅਤੇ ਅੱਧਾ ਚਮਚ ਸੌਂਫ ਮਿਲਾ ਦੇਵੋ ਤੇ ਚਟਨੀ ਤਿਆਰ ਹੋ ਜਾਵੇਗੀ।
ਬਾਹਰੀ ਲਿੰਕ[ਸੋਧੋ]