ਫਾਟਕ:ਮੁੱਖ ਸਫ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 100ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।


2023 ਵਿੱਚ ਵਲਾਦੀਮੀਰ ਪੁਤਿਨ
ਵਲਾਦੀਮੀਰ ਪੁਤਿਨ

ਤੇਨਜ਼ਿੰਗ ਨੋਰਗੇ ਇੱਕ ਨੇਪਾਲੀ ਪਰਬਤਰੋਹੀ ਸੀ। ਉਹ ਇਤਿਹਾਸ ਵਿੱਚ ਮਾਊਂਟ ਐਵਰੈਸਟ ਉੱਤੇ ਚੜਨ ਵਾਲੇ ਦੋ ਮਨੁੱਖਾਂ ਵਿੱਚੋਂ ਇੱਕ ਸੀ। ਉਹ ਇਸ ਪਹਾੜੀ ਉੱਤੇ ਨਿਊਜ਼ੀਲੈਂਡ ਦੇ ਐਡਮੰਡ ਹਿਲਰੀ ਨਾਲ ਚੜਿਆ ਸੀ ਟਾਈਮ ਮੈਗਜ਼ੀਨ ਦੁਆਰਾ ਉਸਨੂੰ 20ਵੀਂ ਸਦੀ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚੋਂ ਇੱਕ ਮੰਨਿਆ ਗਿਆ। ਤੇਨਜ਼ਿੰਗ ਦੇ ਮੁਢਲੇ ਜੀਵਨ ਨੂੰ ਲੈਕੇ ਕਾਫੀ ਵਿਵਾਦ ਹੈ। ਉਸਦੀ ਜੀਵਨੀ ਮੁਤਾਬਿਕ ਉਸਦਾ ਜਨਮ ਸ਼ੇਰਪਾ ਲੋਕਾਂ ਵਿੱਚ ਹੋਇਆ ਅਤੇ ਉਸਨੇ ਆਪਣੇ ਬਚਪਨ ਦਾ ਸਮਾਂ ਤੇਨਗਬੋਚੇ, ਖ਼ੁਮਬੂ ਉੱਤਰ-ਪੂਰਬੀ ਨੇਪਾਲ ਵਿੱਚ ਬਿਤਾਇਆ। ਪਰ ਇਹ ਵੀ ਕਿਹਾ ਜਾਂਦਾ ਹੈ ਕੀ ਉਸਦਾ ਜਨਮ ਤਿਬਤ ਵਿੱਚ ਸ਼ੀ ਚੂ ਕਾਮਾਘਾਟੀ ਵਿੱਚ ਹੋਇਆ ਅਤੇ ਉਸਨੇ ਆਪਣਾ ਬਚਪਨ ਖਾਰਤਾ ਵਿੱਚ ਬਿਤਾਇਆ ਅਤੇ ਬਾਅਦ ਵਿੱਚ ਉਹ ਇੱਕ ਸ਼ੇਰਪਾ ਪਰਿਵਾਰ ਲਈ ਕੰਮ ਕਰਨ ਲਈ ਨੇਪਾਲ ਆ ਗਿਆ।29 ਮਈ, 1953 – ਸ਼ੇਰਪਾ ਤੇਨਜ਼ਿੰਗ ਨੋਰਗੇ ਅਤੇ ਐਡਮੰਡ ਹਿਲਰੀ ਨੇ ਹਿਮਾਲਾ ਦੀ ਸੱਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਸਰ ਕੀਤੀ। ਉਹ ਦੋਵੇਂ ਪਹਿਲੇ ਸ਼ਖ਼ਸ ਸਨ, ਜੋ ਉਸ ਚੋਟੀ ‘ਤੇ ਪੁੱਜੇ ਸਨ।

ਵਿਕੀਪੀਡੀਆ ਵਾਲੰਟੀਅਰ ਸੰਪਾਦਕਾਂ ਦੁਆਰਾ ਲਿਖਿਆ ਗਿਆ ਹੈ। ਇਹ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਹੋਸਟ ਕੀਤੀ ਗਈ ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਕਿ ਹੋਰ ਵਲੰਟੀਅਰ ਪ੍ਰੋਜੈਕਟਾਂ ਦੀ ਮੇਜ਼ਬਾਨੀ ਵੀ ਕਰਦੀ ਹੈ।